ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ 'ਚ ਹੋਣ ਜਾ ਰਹੇ ਮੁਨਾਫ਼ੇ ਨਾਲ ਹੁਣ ਕੀਤੀ ਜਾਵੇਗੀ ਹੜ ਪੀੜਤਾਂ ਦੀ ਮਦਦ | ਜੀ ਹਾਂ, ਸ਼ੋਅ ਦੇ ਸਪੋਂਸਰਾਂ ਨੇ ਐਲਾਨ ਕੀਤਾ ਹੈ ਕਿ ਗੁਰਦਾਸ ਮਾਨ ਸ਼ੋਅ ਦੇ ਪ੍ਰੋਫਿਟ 'ਚੋਂ 10 ਫੀਸਦੀ ਹਿੱਸੇ ਨਾਲ ਹੜ ਪੀੜਤਾਂ ਦੀ ਮਦਦ ਕੀਤੀ ਜਾਵੇਗੀ | ਦੱਸਦਈਏ ਕਿ 17 ਸਤੰਬਰ ਨੂੰ ਮੈਲਬੌਰਨ ਵਿਖੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਸ਼ੋਅ ਹੋਣ ਜਾ ਰਿਹਾ ਹੈ | ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਸ਼ੋਅ ਦੀਆਂ ਹੁਣ ਤਕ 3 ਹਜ਼ਾਰ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਇਸਦੇ ਚਲਦਿਆਂ ਹੀ ਸ਼ੋਅ ਦੀ ਟੀਮ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ।
.
Gurdas will honor the help of the flood victims, the Melbourne show profit will be given.
.
.
.
#gurdasmaan #flashflood #heavyrain